ਜਵਾਈ ਨੇ ਤੜਕਸਾਰ ਆਪਣੇ ਸਹੁਰੇ ਘਰ ਸਾਥੀਆਂ ਨਾਲ ਕੀਤਾ ਹਮਲਾ, ਆਪਣੇ ਦੋਨੋਂ ਬੱਚਿਆਂ ਨੂੰ ਕੀਤਾ ਅਗਵਾਹ, ਪਤਨੀ ਨਾਲ ਚੱਲ ਰਿਹਾ ਹੈ ਘਰੇਲੂ ਕਲੇਸ਼

SHARE:

ਰਾਵੀ ਨਿਊਜ

ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ ਸਵੇਰ ਸਾਰ ਤਰਨ-ਤਰਨ ਤੋਂ ਆਏ ਕੁਝ ਵਿਅਕਤੀਆਂ ਇੱਕ ਘਰ ਅੰਦਰ ਦਾਖਲ ਹੋਕੇ ਜਬਰੀ ਦੋ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਜਾਂਦੇ ਹਨ ਜਿਸਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਹਥਿਆਰਬੰਦ ਲੋਕ ਇੱਕ ਘਰ ਅੰਦਰ ਦਾਖਿਲ ਹੁੰਦੇ ਹਨ ਅਤੇ ਘਰ ਅੰਦਰੋਂ ਜਬਰੀ ਦੋ ਬੱਚੇ ਚੁੱਕ ਕੇ ਫਰਾਰ ਹੋ ਜਾਂਦੇ ਹਨ। ਜਾਣਕਾਰੀ ਅਨੁਸਾਰ ਮਹਿਲਾ ਦਿਲਪ੍ਰੀਤ ਕੌਰ ਦਾ ਵਿਆਹ ਤਰਨ ਤਾਰਨ ਵਿਖੇ ਮਨਦੀਪ ਸਿੰਘ ਔਲਖ ਨਾਲ ਹੋਇਆ ਸੀ ਜਿਸਦਾ ਕਿ ਇੱਸ ਸਮੇਂ ਘਰੇਲੂ ਕਲੇਸ਼ ਚੱਲ ਰਿਹਾ ਹੈ ਅਤੇ ਉਸਦੇ ਪਤੀ ਨੇ ਹੀ ਆਪਣੇ ਸਾਥੀਆਂ ਨਾਲ ਆਪਣੇ ਸਹੁਰੇ ਘਰ ਦਾਖਿਲ ਹੋ ਕੇ ਬੱਚਿਆਂ ਨੂੰ ਅਗਵਾਹ ਕੀਤਾ ਹੈ ਪਤਨੀ ਦੇ ਕਹਿਣ ਮੁਤਾਬਕ ਹੀ ਮਾਨਯੋਗ ਅਦਾਲਤ ਨੇ ਬੱਚਿਆਂ ਦੀ ਕਸਟਡੀ ਉਸਨੂੰ ਦਿੱਤੀ ਹੋਈ ਹੈ ਪਰ ਉਸ ਦਾ ਪਤੀ ਜਬਰਦਸਤੀ ਬੱਚੇ ਲੈ ਕੇ ਫਰਾਰ ਹੋ ਗਿਆ ਹੈ ਜਿਸ ਦੀ ਸੀਸੀਟੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦੇ ਹੋਏ ਮਹਿਲਾ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਔਲਖ ਨਾਲ ਉਸਦਾ ਵਿਆਹ ਹੋਇਆ ਸੀ ਅਤੇ ਦੋ ਸਾਲ ਤੋਂ ਉਹਨਾਂ ਦਾ ਘਰੇਲੂ ਕਲੇਸ਼ ਚੱਲ ਰਿਹਾ ਹੈ ਅਤੇ ਮਾਨਯੋਗ ਅਦਾਲਤ ਵਿੱਚ ਵੀ ਕੇਸ ਲੱਗਾ ਹੋਇਆ ਅਤੇ ਮਾਨਯੋਗ ਅਦਾਲਤ ਨੇ ਬੱਚਿਆਂ ਦੀ ਕਸਟਡੀ ਉਸ ਨੂੰ ਦਿੱਤੀ ਹੋਈ ਹੈ ਪਰ ਸਵੇਰੇ ਤੜਕਸਾਰ ਉਸਦੇ ਪਤੀ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਅੰਦਰ ਦਾਖਲ ਹੋਕੇ ਭੰਨ ਤੋੜ ਕੀਤੀ ਅਤੇ ਜਬਰੀ ਦੋਨੋਂ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਹਮਲਾਵਾਰਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਮਹਿਲਾ ਦਿਲਪ੍ਰੀਤ ਕੌਰ ਦੀ ਮਾਤਾ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਵਿੱਚੋਂ ਕਾਂਸਟੇਬਲ ਸੇਵਾ ਮੁਕਤ ਹੋਏ ਹਨ ਅਤੇ ਉਹਨਾਂ ਦੀ ਬੇਟੀ ਦਾ ਵਿਆਹ ਤਰਨ ਤਾਰਨ ਵਿੱਚ ਹੋਇਆ ਸੀ ਅਤੇ ਉਸਦਾ ਪਤੀ ਉਸਦੇ ਨਾਲ ਮਾਰਕੁਟਾਈ ਕਰਦਾ ਸੀ ਜਿਸ ਕਰਕੇ ਉਸਦੀ ਬੇਟੀ ਹੁਣ ਉਹਨਾਂ ਦੇ ਕੋਲੋਂ ਪੇਕੇ ਰਹਿ ਰਹੀ ਹੈ ਅੱਜ ਉਸਦੇ ਪਤੀ ਨੇ ਆਪਣੇ ਸਾਥੀਆਂ ਨਾਲ ਹਮਲਾ ਕਰਕੇ ਬੱਚਿਆਂ ਨੂੰ ਜਬਰੀ ਚੁੱਕਿਆ ਹੈ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ

 

Raavi Voice
Author: Raavi Voice

Leave a Comment